ਸਮੱਗਰੀ 'ਤੇ ਜਾਓ

ਖੜਕੀ ਰੇਲਵੇ ਸਟੇਸ਼ਨ

ਗੁਣਕ: 18°33′48″N 73°50′27″E / 18.5632°N 73.8409°E / 18.5632; 73.8409
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੜਕੀ ਰੇਲਵੇ ਸਟੇਸ਼ਨ
ਪੁਣੇ ਉਪਨਗਰੀ ਰੇਲਵੇ ਸਟੇਸ਼ਨ
ਆਮ ਜਾਣਕਾਰੀ
ਪਤਾਖੜਕੀ ਛਾਉਣੀ, ਪੁਣੇ।
ਭਾਰਤ
ਗੁਣਕ18°33′48″N 73°50′27″E / 18.5632°N 73.8409°E / 18.5632; 73.8409
ਦੀ ਮਲਕੀਅਤਭਾਰਤੀ ਰੇਲਵੇ
ਲਾਈਨਾਂਪੁਣੇ ਉਪਨਗਰੀ ਰੇਲਵੇ
ਮੁੰਬਈ-ਚੇਨਈ ਲਾਈਨ
ਪਲੇਟਫਾਰਮ4
ਟ੍ਰੈਕ8
ਉਸਾਰੀ
ਪਾਰਕਿੰਗਹਾਂ
ਹੋਰ ਜਾਣਕਾਰੀ
ਸਥਿਤੀਚਾਲੂ
ਸਟੇਸ਼ਨ ਕੋਡKK
ਕਿਰਾਇਆ ਜ਼ੋਨਸੈਂਟਰਲ ਰੇਲਵੇ
ਇਤਿਹਾਸ
ਬਿਜਲੀਕਰਨਹਾਂ

ਖੜਕੀ ਰੇਲਵੇ ਸਟੇਸ਼ਨ ਜਾਂ ਖੜਕੀ ਸਟੇਸ਼ਨ ਮੁੰਬਈ-ਪੁਣੇ ਰੇਲਵੇ ਮਾਰਗ ਉੱਤੇ ਪੂਨੇ ਜ਼ਿਲ੍ਹੇ ਵਿਚ ਇੱਕ ਰੇਲਵੇ ਸਟੇਸ਼ਨ ਹੈ। ਇਸਦਾ ਸਟੇਸ਼ਨ ਕੋਡ: KK ਹੈ ਇਸਦੇ 3 ਪਲੇਟਫਾਰਮ ਹਨ। ਇਹ ਖੜਕੀ ਇਲਾਕੇ ਦੀ ਸੇਵਾ ਕਰਦਾ ਹੈ। ਇਹ ਭਾਰਤੀ ਰੇਲਵੇ ਦੇ ਕੇਂਦਰੀ ਰੇਲਵੇ ਵਿਭਾਗ ਦੀ ਮਲਕੀਅਤ ਹੈ। ਇਸ ਸਟੇਸ਼ਨ 'ਤੇ ਸਿੰਹਗੜ ਐਕਸਪ੍ਰੈੱਸ, ਸਹਯਾਦਰੀ ਐਕਸਪ੍ਰੈੱਸ੍ ਡੈਕਨ ਐਕਸਪ੍ਰੈੱਸਿ, ਕੋਇਨਾ ਐਕਸਪ੍ਰੇੱਸ ਮੁੰਬਈ-ਚੇਨਈ ਐਕਸਪ੍ਰੈੱਸ ਰੁਕਦੀਆਂ ਹਨ। ਇਹ ਇੱਕ ਬਿਜਲੀਕਰਨ ਸਟੇਸ਼ਨ ਹੈ ਜਿਸ ਵਿੱਚ ਚਾਰ ਪਲੇਟਫਾਰਮ, ਛੇ ਲਾਈਨਾਂ ਅਤੇ ਇੱਕ ਪੈਦਲ ਪੁਲ ਹੈ। ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਪੁਣੇ ਰੇਲਵੇ ਸਟੇਸ਼ਨ ਹੈ ਅਤੇ ਸਭ ਤੋਂ ਨੇੜੇ ਦਾ ਹਵਾਈ ਅੱਡਾ ਪੁਣੇ ਅੰਤਰਰਾਸ਼ਟਰੀ ਹਵਾਈ ਅੱਡਾ ਲੋਹਗਾਓਂ (ਵਿਮਾਨ ਨਗਰ) ਵਿਖੇ ਹੈ। ਇਹ ਇਸ ਨੂੰ ਪੁਣੇ ਉਪਨਗਰ ਰੇਲਵੇ ਦਾ ਇੱਕ ਮਹੱਤਵਪੂਰਨ ਸਟੇਸ਼ਨ ਬਣਾਉਂਦਾ ਹੈ। ਇਹ ਸਟੇਸ਼ਨ ਖੜਕੀ ਆਟੋ ਰਿਕਸ਼ਾ ਸਟੈਂਡ ਦੇ ਪੂਰਬ ਵੱਲ ਹੈ ਅਤੇ ਖੜਕੀ ਬਾਜ਼ਾਰ ਦੇ ਨੇੜੇ ਹੈ। ਇਹ ਸਟੇਸ਼ਨ ਖੜਕੀ ਛਾਉਣੀ (ਕਿਰਕੀ ਛਾਉਣੀ) ਤੱਕ ਪਹੁੰਚ ਲਈ ਬਣਾਇਆ ਗਿਆ ਸੀ। ਅੱਜ ਵੀ ਇਹ ਸਟੇਸ਼ਨ ਜ਼ਿਆਦਾਤਰ ਭਾਰਤੀ ਫੌਜ ਲਈ ਵਰਤਿਆ ਜਾਂਦਾ ਹੈ।

ਹਵਾਲੇ[ਸੋਧੋ]

  1. https://indiarailinfo.com/station/map/khadki-kk/1624